Thursday, May 24, 2018

        Class-V
                                                              ਪਾਠ -6
1. ਉੱਤਰ - ਖੰਡ  ਅਤੇ ਗੁੜ  ਦੋਵੇਂ  ਹੀ ਸੁਆਦ  ਵਿੱਚ ਮਿੱਠੇ  ਹੁੰਦੇ  ਹਨ | ਖੰਡ ਦਾ ਸੁਆਦ  ਸ਼ੁੱਧ ਮਿੱਠਾ  ਸਮਝਿਆ ਜਾਂਦਾ ਹੈ ਪਰ
                ਗੁੜ ਦਾ ਸੁਆਦ ਟਾਫ਼ੀ  ਵਰਗਾ ਹੁੰਦਾ ਹੈ |ਟਾਫ਼ੀ  ਜਿਆਦਾ ਮਿੱਠੀ  ਹੁੰਦੀ ਹੈ | ਇਸ ਲਈ  ਸਾਨੂੰ  ਗੁੜ  ਚੰਗਾ  ਲੱਗਦਾ
                 ਹੈ |

2.ਉੱਤਰ - ਸਭ  ਤੋਂ ਪਹਿਲਾ  ਗੰਨੇ  ਨੂੰ ਰਸ  ਕੱਢਣ  ਵਾਲੀ ਮਸ਼ੀਨ ਵਿੱਚ  ਪਾਇਆ  ਜਾਂਦਾ ਹੈ | ਇਸ ਦਾ ਰਸ ਕੱਢਿਆ  ਜਾਂਦਾ ਹੈ |
               ਫਿਰ ਇਸ ਰਸ ਨੂੰ ਗਰਮ  ਕੀਤਾ ਜਾਂਦਾ  ਹੈ  | ਉਬਾਲੇ  ਆਉਣ  ਤੋਂ ਬਾਅਦ ਰਸ ਗਾੜਾ ਹੋ ਜਾਂਦਾ ਹੈ | ਫਿਰ ਰਸ ਨੂੰ
                ਠੰਢਾ ਕੀਤਾ ਜਾਂਦਾ ਹੈ | ਇਹਨਾਂ  ਨੂੰ  ਗੰਡ  ਆਖਦੇ  ਹਨ | ਫਿਰ ਗਾੜਾ  ਰਸ ਗੁੜ  ਦੇ ਰੂਪ ਵਿੱਚ  ਜੰਮ  ਜਾਂਦਾ ਹੈ |

3.ਉੱਤਰ - ਪੁਰਾਣੇ  ਸਮੇਂ  ਵਿੱਚ ਗੰਨੇ  ਦੇ ਰਸ ਨੂੰ ਮਿੱਟੀ ਦੇ ਘੜਿਆ ਵਿੱਚ ਪਾ  ਕੇ ਘੱਟ ਸੇਕ ਤੇ ਗਰਮ ਕੀਤਾ  ਜਾਂਦਾ ਸੀ | ਇਸ ਤਰ੍ਹਾਂ
               ਕਰਨ  ਨਾਲ ਪਾਣੀ ਸੁੱਕ ਜਾਂਦਾ  ਸੀ  ਤੇ ਘੜੇ ਵਿੱਚ  ਖੰਡ  ਬਣਨੀ  ਸ਼ੁਰੂ  ਹੋ ਜਾਂਦੀ  ਸੀ

4. ਉੱਤਰ -  ਖੰਡ  ਦੇ ਕਾਰਖ਼ਾਨੇ  ਫਗਵਾੜਾ , ਨਕੋਦਰ , ਗੁਰਦਾਸਪੁਰ , ਪਟਿਆਲਾ , ਬਟਾਲਾ , ਫਾਜ਼ਿਲਕਾ ,ਮੁਕੇਰੀਆ  ਆਦਿ
                ਸ਼ਹਿਰ  ਵਿੱਚ ਹਨ |

5.ਉੱਤਰ- ਖੰਡ   ਦੀ  ਵਰਤੋਂ ਖਾਣ -ਪੀਣ  ਵਾਲੀਆਂ  ਚੀਜਾਂ ਵਿੱਚ ਕੀਤੀ  ਜਾਂਦੀ ਹੈ  ਜਿਵੇਂ  ਦੁੱਧ , ਦਹੀ ,ਮਠਿਆਈਆਂ ਆਈਸਕ੍ਰੀਮ
              ਪੀਣ  ਵਾਲੇ  ਕਈ ਡ੍ਰਿੰਕ੍ਸ ਵਿੱਚ  ਵੀ ਇਸ ਦੀ ਵਰਤੋਂ  ਕੀਤੀ ਜਾਂਦੀ  ਹੈ | ਗੱਲ ਕੀ  ਹਰ  ਚੀਜ਼  ਜਿਸ ਦਾ ਸੁਆਦ  ਸਾਨੂੰ
              ਮਿੱਠਾ ਚਾਹੀਦਾ ਹੈ ਉਸ ਵਿੱਚ  ਖੰਡ ਦੀ  ਵਰਤੋਂ  ਕੀਤੀ ਜਾਂਦੀ ਹੈ |

6.ਉੱਤਰ - ਕਾਪੀ  ਦਾ ਗੰਨੇ  ਨਾਲ ਗੂੜ੍ਹਾ  ਸੰਬੰਦ ਹੈ |ਗੰਨੇ  ਦੀ ਰਹਿੰਦ -ਖੂਹੰਦ  ਦੀ ਵਰਤੋਂ ਕਾਗਜ਼  ਬਣਾਉਣ ਲਈ  ਕੀਤੀ
              ਜਾਂਦੀ  ਹੈ | ਅੱਜ -ਕਲ੍ਹ  ਇਸ ਦੇ ਬਣੇ ਕਾਗਜ਼  ਦੀ ਵਰਤੋਂ  ਵੱਧ  ਗਈ  ਹੈ |

7.ਉੱਤਰ - ਖੰਡ ਦੀ ਜ਼ਿਆਦਾ  ਵਰਤੋਂ ਨੂੰ ਸਿਹਤ ਲਈ  ਹਾਨੀਕਾਰਕ  ਮੰਨਿਆ  ਜਾਂਦਾ  ਹੈ | ਇਸ ਕਾਰਨ ਮਧੂ -ਮੇਹ  ਵਰਗੇ  ਰੋਗ
                ਲੱਗ  ਜਾਂਦੇ ਇਸ ਲਈ  ਡਾਕਟਰ  ਖੰਡ  ਦੀ ਜ਼ਿਆਦਾ  ਵਰਤੋਂ ਨਾ  ਕਰਨ  ਦੀ ਸਲਾਹ ਦਿੰਦੇ  ਹਨ |

No comments:

Post a Comment