Thursday, July 9, 2020

ਰਾਮੂੰ ਕਿਹੋ -ਜਿਹਾ ਇਨਸਾਨ ਸੀ ?
ਇਮਾਨਦਾਰ
ਬੇਈਮਾਨ
ਧੋਖੇਬਾਜ

Wednesday, March 27, 2019

       ਸ੍ਰੀ  ਗੁਰੂ  ਨਾਨਕ  ਦੇਵ  ਜੀ

ਭੂਮਿਕਾ - ਸਿੱਖ  ਧਰਮ  ਦੇ ਪਹਿਲੇ  ਗੁਰੂ ਹੋਏ


ਜਨਮ ਤੇ ਮਾਤਾ -ਪਿਤਾ -  1469 ਈ :     ਰਾਏ -ਭੋਏ     ਤਲਵੰਡੀ  ਮਾਤਾ -ਤ੍ਰਿਪਤਾ , ਪਿਤਾ -ਮਹਿਤਾ  ਕਾਲੂ

ਸਿੱਖਿਆ - ਸੱਤ  ਸਾਲ  ਦੀ ਉਮਰ  ਵਿਚ  ਪਾਂਧੇ  ਕੋਲ  ਪੜ੍ਹਨ  ਗਏ |

ਜਨੇਉ  ਦੀ  ਰਸਮ -  ਨੌ  ਸਾਲ  ਦੀ ਉਮਰ  ਵਿਚ  ਜਨੇਉ  ਦੀ ਰਸਮ ਦਾ ਵਿਰੋਧ  ਕੀਤਾ |

ਸੱਚਾ - ਸੌਦਾ  -ਵੀਹ  ਰੁਪਏ  ਦਾ ਵਪਾਰ  ਕਰਨ  ਦੀ ਥਾਂ  ਭੁੱਖੇ  ਸਾਧੂਆਂ  ਨੂੰ ਭੋਜਨ  ਕਰਵਾਤਾ |


ਵਿਆਹ- ਬੀਬੀ   ਸੁਲੱਖਣੀ  ਨਾਲ  ਹੋਇਆ  ,ਪੁੱਤਰ    ਸ੍ਰੀ ਚੰਦ , ਲਖਮੀ  ਦਾਸ ਹੋਏ |


ਮੋਦੀ ਖਾਣੇ  ਵਿਚ ਨੌਕਰੀ - ਆਪ ਦਾ ਮੋਦੀ ਖਾਣੇ  ਵੀ ਨੌਕਰੀ  ਵਿਚ  ਦਿਲ ਨਹੀਂ ਲੱਗਾ |

ਉਦਾਸੀਆਂ - ਆਪ ਨੇ ਚਾਰ  ਉਦਾਸੀਆਂ  ਚਾਰੇ  ਦਿਸ਼ਾਵਾਂ  ਵਿਚ ਕੀਤੀਆਂ  ਲੋਕਾਂ  ਨੂੰ ਸੱਚ  ਦਾ ਰਸਤਾ  ਦੱਸਿਆ |

ਉਪਦੇਸ਼ -ਲੋਕਾਂ  ਨੂੰ ਸੱਚ  ਦਾ ਉਪਦੇਸ਼ ਦਿੱਤਾ  ਤੇ ਕਿਹਾ  ਪਰਮਾਤਮਾ  ਇੱਕ  ਹੈ | ਵਹਿਮ -ਭਰਮ  ਨਾ ਕਰਨ ਤੇ
         
   ਜਾਤ - ਪਾਤ  ਤੋਂ  ਉੱਪਰ  ਉੱਠਣ  ਲਈ  ਕਿਹਾ |

 ਪ੍ਰਸ਼ਨ -ਸਿੱਖ ਧਰਮ ਦੇ ਗੁਰੂ ਕਿਹੜੇ ਹਨ ?
ਪ੍ਰਸ਼ਨ -ਗੁਰੂ ਜੀ ਦੀ ਮਾਤਾ ਜੀ ਦਾ ਨਾਂ  ਦਸੋ ?
ਪ੍ਰਸ਼ਨ -ਗੁਰੂ ਜੀ ਨੇ ਨੌਕਰੀ ਕਿੱਥੇ  ਕੀਤੀ ?

           
ਵਿਸ਼ਾ -ਓ  ਤੋਂ ਣ
ਸਹਾਇਕ  ਸਮਗਰੀ - ਪਾਠ ਪੁਸਤਕ ,ਪਾਠ ਯੋਜਨਾ , ਬਲੈਕ  ਬੋਰਡ 
ਅਧਿਆਪਨ ਵਿਧੀ - ਵਿਦਿਆਰਥੀਆਂ  ਨੂੰ ਤਸਵੀਰਾਂ  ਦਿਖਾ  ਕੇ ਪ੍ਰਸ਼ਨ  ਪੁੱਛੇ  ਜਾਣਗੇ ਜਿਵੇਂ 
                       1. ਇਹ  ਤਸਵੀਰ  ਕਿਸ  ਦੀ 

Monday, July 2, 2018


Class-4                                 ਪਾਠ -6 ਕੱਛੂਕੁੰਮਾ
1.ਪ੍ਰਸ਼ਨ -ਬਿੱਟੂ  ਕੀ  ਲੱਭ  ਰਿਹਾ  ਸੀ ?
ਉੱਤਰ -ਬਿੱਟੂ  ਆਪਣੇ  ਖਿਡੌਣੇ  ਲੱਭ  ਰਿਹਾ  ਸੀ |
2. ਪ੍ਰਸ਼ਨ -ਉਸ  ਨੇ  ਸੋਫੇ  ਹੇਠਾਂ  ਕੀ   ਦੇਖਿਆ ?
ਉੱਤਰ -  ਬਿੱਟੂ ਨੇ  ਸੋਫ਼ੇ  ਹੇਠਾਂ  ਕਾਲੇ  ਰੰਗ  ਦੀ  ਗੋਲ  ਚੀਜ਼  ਦੇਖੀ |
3. ਪ੍ਰਸ਼ਨ -ਉਸ  ਨੇ  ਮਦਦ  ਲਈ  ਕਿਸ  ਨੂੰ  ਬੁਲਾਇਆ  ?
ਉੱਤਰ - ਉਸ ਨੇ ਮਦਦ ਲਈ  ਆਪਣੇ  ਪਾਪਾ  ਨੂੰ  ਬੁਲਾਇਆ |
4.ਪ੍ਰਸ਼ਨ - ਬਿੱਟੂ  ਉਸ  ਕੱਛੂਕੁੰਮੇ   ਦਾ ਕੀ  ਕਰਨਾ ਚਾਹੁੰਦਾ  ਸੀ ?
ਉੱਤਰ - ਬਿੱਟੂ  ਉਸ  ਨੂੰ  ਆਪਣੇ  ਹੱਥਾਂ  ਵਿੱਚ  ਫੜਨਾ ਚਾਹੁੰਦਾ  ਸੀ  ਅਤੇ ਖੇਡਣਾ  ਚਾਹੁੰਦਾ  ਸੀ |
5.ਪ੍ਰਸ਼ਨ -ਪਾਪਾ  ਨੇ  ਕੱਛੂਕੁੰਮੇ   ਨੂੰ  ਸੋਫੇ   ਹੇਠੋ   ਬੈੱਟ  ਨਾਲ  ਬਾਹਰ ਕੱਢ  ਲਿਆ  ਅਤੇ  ਆਪਣੇ  ਹੱਥਾਂ  ਵਿੱਚ  ਫੜ  ਲਿਆ |
                                           ਵਾਕ
1. ਇਸ਼ਾਰਾ - ਰਾਜ ਨੇ  ਹੇਮ  ਨੂੰ ਇਸ਼ਾਰਾ  ਕੀਤਾ |
2.ਭੁਲੇਖਾ - ਬਿੱਟੂ  ਨੂੰ  ਭੁਲੇਖਾ   ਲੱਗਿਆ |
3.ਉਦਾਸ - ਮੈ  ਅੱਜ   ਉਦਾਸ  ਹਾਂ |
4.  ਮਹਿਮਾਨ - ਅੱਜ  ਸਾਡੇ  ਘਰ  ਮਹਿਮਾਨ  ਆਏ  |
5. ਖੋਲ -ਕੱਛੂਕੁੰਮੇ  ਦੀ ਪਿੱਠ  ਤੇ ਸਖ਼ਤ  ਖੋਲ  ਹੈ |






Sunday, July 1, 2018

Class-4                               ਪਾਠ -5
 1.ਪ੍ਰਸ਼ਨ -ਤੁਹਾਨੂੰ  ਸਕੂਲ ਲਈ  ਕੌਣ ਤਿਆਰ  ਕਰਦਾ  ਹੈ ?
  ਉੱਤਰ -ਸਾਨੂੰ  ਸਕੂਲ  ਲਈ  ਮੰਮੀ  ਅਤੇ ਪਾਪਾ  ਮਿਲਕੇ  ਤਿਆਰ  ਕਰਦੇ  ਹਨ |
2. ਪ੍ਰਸ਼ਨ -ਤੁਸੀਂ  ਕਿਸ  ਦੇ  ਨਾਲ ਬਜ਼ਾਰ  ਜਾਂਦੇ  ਹੋ ?
ਉੱਤਰ - ਅਸੀਂ  ਆਪਣੇ  ਪਾਪਾ ਦੇ  ਨਾਲ ਬਜ਼ਾਰ  ਜਾਂਦੇ  ਹਾਂ |
3. ਪ੍ਰਸ਼ਨ - ਤੁਹਾਡੇ  ਕੱਪੜੇ  ਕੌਣ  ਧੋਂਦਾ  ਹੈ ?
ਉੱਤਰ - ਸਾਡੇ  ਕੱਪੜੇ  ਸਾਡੀ  ਮੰਮੀ  ਧੋਂਦੀ  ਹੈ |
4. ਪ੍ਰਸ਼ਨ - ਤੁਹਾਡਾ  ਖਾਣਾ  ਕੌਣ  ਬਣਾਉਂਦਾ  ਹੈ ?
ਉੱਤਰ -ਸਾਡਾ  ਖਾਣਾ  ਮੰਮੀ  ਬਣਾਉਂਦੀ  ਹੈ |
5.ਪ੍ਰਸ਼ਨ - ਸਕੂਲ  ਵਿੱਚ  ਤੁਹਾਡੀ  ਮਦਦ  ਕੌਣ  ਕਰਦਾ  ਹੈ ?
ਉੱਤਰ - ਸਕੂਲ  ਵਿੱਚ  ਸਾਡੀ  ਮਦਦ ਸਾਡੇ  ਅਧਿਆਪਕ  ਅਤੇ ਸਾਡੇ  ਜਮਾਤੀ  ਕਰਦੇ  ਹਨ ?
6. ਪ੍ਰਸ਼ਨ -ਤੁਸੀਂ  ਕਿਸ -ਕਿਸ  ਦੀ  ਮਦਦ  ਕਰਦੇ  ਹੋ ?
ਉੱਤਰ -ਅਸੀਂ  ਆਪਣੇ  ਮੰਮੀ  -ਪਾਪਾ  ਅਤੇ  ਆਪਣੇ  ਸਾਥੀਆਂ ਦੀ ਮਦਦ  ਕਰਦੇ  ਹਾਂ |
                        ਵਾਕ
1.ਮਦਦ - ਸਾਨੂੰ  ਮੰਮੀ -ਪਾਪਾ  ਦੀ ਮਦਦ  ਕਰਨੀ  ਚਾਹੀਦੀ  ਹੈ|
2. ਡਰਾਈਵਰ -ਡਰਾਈਵਰ  ਨੇ  ਕਾਰ  ਹੋਲੀ ਕਰ  ਲਈ |
3. ਮਨਪਸੰਦ -ਪਾਪਾ  ਮੈਨੂੰ  ਮੇਰੀਆਂ  ਮਨਪਸੰਦ  ਚੀਜ਼ਾਂ  ਲੈ  ਕੇ  ਦਿੰਦੇ  ਹਨ |
4.ਕੰਡਕਟਰ - ਕੰਡਕਟਰ  ਅੰਕਲ  ਬੱਸ  ਵਿੱਚ ਮੇਰੀ  ਮਦਦ ਕਰਦੇ  ਹਨ |

Saturday, June 2, 2018

Class-5 Lesson-7

                                                       
1.ਪ੍ਰਸ਼ਨ -  ਗੋਮਾਇਆ  ਅਚਾਨਕ  ਕਿਉਂ  ਡਰ   ਗਿਆ  ?
 ਉੱਤਰ -ਜਦੋਂ  ਗੋਮਾਇਆ  ਭੋਜਨ  ਦੀ ਭਾਲ  ਵਿੱਚ  ਜਾ  ਰਿਹਾ  ਸੀ ਤਾਂ  ਉਸ  ਨੂੰ  ਕੁਝ  ਸਮਾਨ  ਮਿਲਿਆ ਜਦੋਂ
         ਉਸਨੇ  ਸਮਾਨ  ਫਰੋਲਨਾ ਸ਼ੁਰੂ  ਕੀਤਾ ਤਾਂ  ਉਸ  ਨੂੰ  ਅਜੀਬ  ਜਿਹੀ  ਅਵਾਜ਼  ਸੁਣਾਈ  ਦਿੱਤੀ  ?
2.ਪ੍ਰਸ਼ਨ -  ਅਵਾਜ਼  ਕਿੱਥੋਂ  ਆ  ਰਹੀ  ਸੀ ?
  ਉੱਤਰ -  ਅਵਾਜ਼  ਢੋਲ  ਵਿੱਚੋ  ਆ  ਰਹੀ  ਸੀ | ਢੋਲ  ਇੱਕ  ਦਰਖ਼ਤ  ਦੀਆਂ  ਟਾਹਣੀਆਂ   ਵਿੱਚ  ਫਸਿਆ  ਹੋਇਆ
            ਸੀ |  ਜਦੋਂ   ਹਵਾ  ਚੱਲਦੀ   ਤਾਂ  ਦਰਖ਼ਤ  ਦੀਆਂ  ਟਾਹਣੀਆਂ   ਢੋਲ  ਵਿੱਚ  ਵੱਜਦੀਆਂ  ਤਾਂ    ਡ ਮ-ਡ ਮ
              ਦੀ ਅਵਾਜ਼  ਆਉਂਦੀ ਸੀ |
3.ਪ੍ਰਸ਼ਨ -ਗੋਮਾਇਆ  ਨੇ ਢੋਲ  ਨਾਲ  ਕੀ  ਕੀਤਾ ?
   ਉੱਤਰ -ਗੋਮਾਇਆ ਨੂੰ  ਭੁੱਖ  ਲੱਗੀ  ਹੋਈ  ਸੀ | ਉਸਨੇ ਇਹ  ਦੇਖਣ  ਲਈ   ਕਿ  ਢੋਲ  ਅੰਦਰ  ਕੀ  ਹੈ  ਉਸਨੇ
             ਢੋਲ  ਉੱਪਰ   ਪੰਜਾ  ਮਾਰ  ਉਸ  ਨੂੰ  ਪਾੜ  ਦਿੱਤਾ  |
4.ਪ੍ਰਸ਼ਨ -  ਢੋਲ  ਵਾਲੀ  ਥਾਂ  ਤੇ  ਗੋਮਾਇਆ  ਨੂੰ  ਕੀ  ਲੱਭਿਆ ?
   ਉੱਤਰ - ਢੋਲ  ਵਾਲੀ  ਥਾਂ  ਤੇ  ਪੋਟਲੀ ਨੂੰ ਇੱਕ  ਪੋਟਲੀ  ਮਿਲੀ  ਜਿਸ  ਵਿੱਚ  ਬਹੁਤ  ਸਾਰਾ ਖਾਣ  ਦਾ  ਸਮਾਨ  ਸੀ |
5.ਪ੍ਰਸ਼ਨ -ਗੋਮਾਇਆ  ਨੇ  ਜੰਗਲੀ  ਬਿੱਲੇ  ਨੂੰ  ਢੋਲ  ਬਾਰੇ  ਕੀ  ਦੱਸਿਆ ?
   ਉੱਤਰ  - ਗੋਮਾਇਆ ਨੇ  ਜੰਗਲੀ ਬਿੱਲੇ ਨੂੰ ਢੋਲ  ਬਾਰੇ  ਦੱਸਿਆ ਕਿ ਇਹ   ਮੇਰੀ ਬਹਾਦਰੀ  ਦਾ ਇਨਾਮ  ਹੈ |

                     ਵਾਕ
1.ਬਹਾਦਰ -  ਗੋਮਾਇਆ  ਬਹਾਦਰ  ਸੀ |
2.ਇਨਾਮ - ਮੈਨੂੰ  ਇਨਾਮ  ਵਿੱਚ  ਮੈਡਲ  ਮਿਲਿਆ |
3.ਭੁੱਖਾ -    ਮੈਨੂੰ  ਭੁੱਖ  ਲੱਗੀ  ਹੈ |
4.ਪੋਟਲੀ -ਗੋਮਾਇਆ  ਨੂੰ ਇੱਕ ਪੋਟਲੀ  ਮਿਲੀ |
5.ਅਛੋਪਲੇ - ਉਸ ਨੇ ਅਛੋਪਲੇ  ਜਿਹੇ ਉਸ ਪਾਸੇ ਜਾਣਾ  ਸ਼ੁਰੂ ਕਰ  ਦਿੱਤਾ |
6.ਡਰਾਕਲ -ਰੋਹਿਤ  ਡਰਾਕਲ  ਹੈ |
7.ਫੋਲਾ -ਫਾਲੀ    ਕਰਨਾ - ਇੱਧਰ -ਉੱਧਰ  ਫੋਲਾ -ਫਾਲੀ  ਨਾ  ਕਰ |