Saturday, June 2, 2018

Class-5 Lesson-7

                                                       
1.ਪ੍ਰਸ਼ਨ -  ਗੋਮਾਇਆ  ਅਚਾਨਕ  ਕਿਉਂ  ਡਰ   ਗਿਆ  ?
 ਉੱਤਰ -ਜਦੋਂ  ਗੋਮਾਇਆ  ਭੋਜਨ  ਦੀ ਭਾਲ  ਵਿੱਚ  ਜਾ  ਰਿਹਾ  ਸੀ ਤਾਂ  ਉਸ  ਨੂੰ  ਕੁਝ  ਸਮਾਨ  ਮਿਲਿਆ ਜਦੋਂ
         ਉਸਨੇ  ਸਮਾਨ  ਫਰੋਲਨਾ ਸ਼ੁਰੂ  ਕੀਤਾ ਤਾਂ  ਉਸ  ਨੂੰ  ਅਜੀਬ  ਜਿਹੀ  ਅਵਾਜ਼  ਸੁਣਾਈ  ਦਿੱਤੀ  ?
2.ਪ੍ਰਸ਼ਨ -  ਅਵਾਜ਼  ਕਿੱਥੋਂ  ਆ  ਰਹੀ  ਸੀ ?
  ਉੱਤਰ -  ਅਵਾਜ਼  ਢੋਲ  ਵਿੱਚੋ  ਆ  ਰਹੀ  ਸੀ | ਢੋਲ  ਇੱਕ  ਦਰਖ਼ਤ  ਦੀਆਂ  ਟਾਹਣੀਆਂ   ਵਿੱਚ  ਫਸਿਆ  ਹੋਇਆ
            ਸੀ |  ਜਦੋਂ   ਹਵਾ  ਚੱਲਦੀ   ਤਾਂ  ਦਰਖ਼ਤ  ਦੀਆਂ  ਟਾਹਣੀਆਂ   ਢੋਲ  ਵਿੱਚ  ਵੱਜਦੀਆਂ  ਤਾਂ    ਡ ਮ-ਡ ਮ
              ਦੀ ਅਵਾਜ਼  ਆਉਂਦੀ ਸੀ |
3.ਪ੍ਰਸ਼ਨ -ਗੋਮਾਇਆ  ਨੇ ਢੋਲ  ਨਾਲ  ਕੀ  ਕੀਤਾ ?
   ਉੱਤਰ -ਗੋਮਾਇਆ ਨੂੰ  ਭੁੱਖ  ਲੱਗੀ  ਹੋਈ  ਸੀ | ਉਸਨੇ ਇਹ  ਦੇਖਣ  ਲਈ   ਕਿ  ਢੋਲ  ਅੰਦਰ  ਕੀ  ਹੈ  ਉਸਨੇ
             ਢੋਲ  ਉੱਪਰ   ਪੰਜਾ  ਮਾਰ  ਉਸ  ਨੂੰ  ਪਾੜ  ਦਿੱਤਾ  |
4.ਪ੍ਰਸ਼ਨ -  ਢੋਲ  ਵਾਲੀ  ਥਾਂ  ਤੇ  ਗੋਮਾਇਆ  ਨੂੰ  ਕੀ  ਲੱਭਿਆ ?
   ਉੱਤਰ - ਢੋਲ  ਵਾਲੀ  ਥਾਂ  ਤੇ  ਪੋਟਲੀ ਨੂੰ ਇੱਕ  ਪੋਟਲੀ  ਮਿਲੀ  ਜਿਸ  ਵਿੱਚ  ਬਹੁਤ  ਸਾਰਾ ਖਾਣ  ਦਾ  ਸਮਾਨ  ਸੀ |
5.ਪ੍ਰਸ਼ਨ -ਗੋਮਾਇਆ  ਨੇ  ਜੰਗਲੀ  ਬਿੱਲੇ  ਨੂੰ  ਢੋਲ  ਬਾਰੇ  ਕੀ  ਦੱਸਿਆ ?
   ਉੱਤਰ  - ਗੋਮਾਇਆ ਨੇ  ਜੰਗਲੀ ਬਿੱਲੇ ਨੂੰ ਢੋਲ  ਬਾਰੇ  ਦੱਸਿਆ ਕਿ ਇਹ   ਮੇਰੀ ਬਹਾਦਰੀ  ਦਾ ਇਨਾਮ  ਹੈ |

                     ਵਾਕ
1.ਬਹਾਦਰ -  ਗੋਮਾਇਆ  ਬਹਾਦਰ  ਸੀ |
2.ਇਨਾਮ - ਮੈਨੂੰ  ਇਨਾਮ  ਵਿੱਚ  ਮੈਡਲ  ਮਿਲਿਆ |
3.ਭੁੱਖਾ -    ਮੈਨੂੰ  ਭੁੱਖ  ਲੱਗੀ  ਹੈ |
4.ਪੋਟਲੀ -ਗੋਮਾਇਆ  ਨੂੰ ਇੱਕ ਪੋਟਲੀ  ਮਿਲੀ |
5.ਅਛੋਪਲੇ - ਉਸ ਨੇ ਅਛੋਪਲੇ  ਜਿਹੇ ਉਸ ਪਾਸੇ ਜਾਣਾ  ਸ਼ੁਰੂ ਕਰ  ਦਿੱਤਾ |
6.ਡਰਾਕਲ -ਰੋਹਿਤ  ਡਰਾਕਲ  ਹੈ |
7.ਫੋਲਾ -ਫਾਲੀ    ਕਰਨਾ - ਇੱਧਰ -ਉੱਧਰ  ਫੋਲਾ -ਫਾਲੀ  ਨਾ  ਕਰ |